STARshiP - Screen and Treat with Aspirin to Reduce Pre-eclampsia
STARshiP ਅਧਿਐਨ (ਪ੍ਰੀ-ਐਕਲੈਂਪਸੀਆ ਘਟਾਉਣ ਲਈ ਪੜਤਾਲ ਅਤੇ ਐਸਪੀਰੀਨ ਨਾਲ ਇਲਾਜ) ਇਹ ਘੋਖ ਕਰ ਰਿਹਾ ਹੈ ਕਿ ਕੀ ਇੱਕ ਨਵਾਂ ਪ੍ਰੀ-ਐਕਲੈਂਪਸੀਆ ਸਕ੍ਰੀਨਿੰਗ ਟੈਸਟ ਫੈਟਲ ਮੈਡੀਸਨ ਫਾਊਂਡੇਸ਼ਨ (FMF) ਲਾਗੂ ਕਰਨਾ ਇਹ ਪਛਾਣ ਕਰਨ ਵਿੱਚ ਮੌਜੂਦਾ ਸਮੇਂ ਸਥਾਪਤ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ (NICE) ਦੀ ਸਕ੍ਰੀਨਿੰਗ ਰਣਨੀਤੀ ਦੇ ਮੁਕਾਬਲੇ ਬਿਹਤਰ ਹੈ ਕਿ ਕੀ ਗਰਭਵਤੀ ਔਰਤਾਂ/ਲੋਕਾਂ ਨੂੰ ਯੂਕੇ ਵਿੱਚ ਪ੍ਰੀ-ਐਕਲੈਂਪਸੀਆ ਦਾ ਖ਼ਤਰਾ ਹੈ।
ਅਧਿਐਨ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਹੇਠਾਂ ਦਿੱਤੀ ਵੀਡੀਓ ਵੇਖੋ (ਇਹ ਵੀਡੀਓ ਅੰਗਰੇਜ਼ੀ ਵਿੱਚ ਹੋਵੇਗਾ):
ਹੋਰ ਭਾਸ਼ਾਵਾਂ ਲਈ, ਕਿਰਪਾ ਕਰਕੇ ਹੇਠਾਂ ਦੇਖੋ
STARshiP ਬਾਬਤ
For alternative languages/translations, please select one of the below options:
Arabic | Bengali | Polish | English | Romanian | Urdu
ਪ੍ਰੀ-ਐਕਲੈਂਪਸੀਆ (Pre-eclampsia) ਕੀ ਹੁੰਦਾ ਹੈ?
ਪ੍ਰੀ-ਐਕਲੈਂਪਸੀਆ ਇੱਕ ਅਜਿਹੀ ਸਥਿਤੀ ਹੈ ਜੋ ਕੁਝ ਗਰਭ-ਅਵਸਥਾਵਾਂ ਵਿੱਚ ਵਿਕਸਿਤ ਹੋ ਸਕਦੀ ਹੈ, ਆਮ ਤੌਰ 'ਤੇ ਗਰਭ ਅਵਸਥਾ ਦੇ ਦੂਜੇ ਅੱਧ ਦੌਰਾਨ (20 ਹਫ਼ਤਿਆਂ ਤੋਂ)। ਇਹ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ ਅਤੇ ਗਰਭਵਤੀ ਔਰਤਾਂ/ਲੋਕਾਂ ਦੇ ਗੁਰਦਿਆਂ, ਜਿਗਰ ਅਤੇ ਹੋਰ ਸਰੀਰਕ ਪ੍ਰਣਾਲੀਆਂ 'ਤੇ ਦਬਾਅ ਪਾਉਂਦਾ ਹੈ। ਇਹ ਬੱਚੇ ਦੇ ਬਹੁਤ ਛੋਟਾ ਹੋਣ ਅਤੇ ਬੱਚੇ ਦੀ ਔਲ (ਪਲੈਸੈਂਟਾ) ਦੇ ਸਹੀ ਢੰਗ ਨਾਲ ਕੰਮ ਨਾ ਕਰਨ ਦਾ ਕਾਰਨ ਬਣ ਸਕਦਾ ਹੈ। ਕਿਉਂਕਿ ਪ੍ਰੀ-ਐਕਲੈਂਪਸੀਆ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇੱਕ ਵਾਰ ਜਦੋਂ ਇਹ ਵਿਕਸਿਤ ਹੋ ਜਾਂਦਾ ਹੈ ਤਾਂ ਅਕਸਰ ਬੱਚੇ ਦਾ ਜਨਮ ਹੋ ਜਾਂਦਾ ਹੈ, ਭਾਵੇਂ ਬੱਚਾ "ਸਮੇਂ ਤੋਂ ਬਹੁਤ ਪਹਿਲਾਂ" ਪੈਦਾ ਹੁੰਦਾ ਹੋਵੇ (ਜਿਸਨੂੰ 'ਪੂਰਵ-ਮਿਆਦ ਜਨਮ' (‘preterm birth’) ਕਿਹਾ ਜਾਂਦਾ ਹੈ)।
ਪ੍ਰੀ-ਐਕਲੈਂਪਸੀਆ ਸਮੇਂ ਤੋਂ ਪਹਿਲਾਂ ਜਨਮ (37 ਹਫ਼ਤਿਆਂ ਦੇ ਗਰਭ ਤੋਂ ਪਹਿਲਾਂ ਪੈਦਾ ਹੋਏ ਬੱਚੇ) ਦਾ ਇੱਕ ਪ੍ਰਮੁੱਖ ਕਾਰਨ ਹੈ। ਸਮੇਂ ਤੋਂ ਪਹਿਲਾਂ ਜਨਮ ਲੈਣ ਨਾਲ ਬੱਚੇ ਦੇ ਜਨਮ ਤੋਂ ਬਾਅਦ ਦੇ ਦਿਨਾਂ ਅਤੇ ਹਫ਼ਤਿਆਂ ਵਿੱਚ ਗੰਭੀਰ ਸਿਹਤ ਸੰਬੰਧੀ ਚੁਣੌਤੀਆਂ ਤਾਂ ਪੈਦਾ ਹੋ ਹੀ ਸਕਦੀਆਂ ਹਨ, ਪਰ ਨਾਲ ਹੀ ਜੀਵਨ ਭਰ ਲਈ ਸਿਹਤ ਚੁਣੌਤੀਆਂ ਵੀ ਪੈਦਾ ਹੋ ਸਕਦੀਆਂ ਹਨ। ਪ੍ਰੀ-ਐਕਲੈਂਪਸੀਆ ਜਾਨਲੇਵਾ ਹੋ ਸਕਦਾ ਹੈ: ਯੂਕੇ ਵਿੱਚ ਹਰ 100,000 ਗਰਭਵਤੀਆਂ ਵਿੱਚੋਂ 1 ਅਤੇ ਯੂਕੇ ਵਿੱਚ ਹਰ 1,000 ਬੱਚਿਆਂ ਵਿੱਚੋਂ 1, ਪ੍ਰੀ-ਐਕਲੈਂਪਸੀਆ ਕਾਰਨ ਮਰ ਜਾਂਦੇ ਹਨ।
ਪ੍ਰੀ-ਐਕਲੈਂਪਸੀਆ ਦਾ ਕੋਈ ਇਲਾਜ ਨਹੀਂ ਹੈ, ਪਰ ਪ੍ਰੀ-ਐਕਲੈਂਪਸੀਆ ਨੂੰ ਵਿਕਸਿਤ ਹੋਣ ਤੋਂ ਰੋਕਣ ਲਈ ਐਸਪਰੀਨ (aspirin) ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ। ਇਹ ਗਰਭ ਅਵਸਥਾ ਵਿੱਚ ਵਰਤੋਂ ਲਈ ਸੁਰੱਖਿਅਤ ਹੈ ਅਤੇ ਪ੍ਰੀ-ਐਕਲੈਂਪਸੀਆ ਦੇ ਜੋਖਮ ਵਾਲੇ ਲੋਕਾਂ ਲਈ ਗਰਭ ਅਵਸਥਾ ਦੇ 16ਵੇਂ ਹਫ਼ਤੇ ਤੱਕ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
STARshiP ਅਧਿਐਨ ਕੀ ਹੈ?
ਇਹ STARshiP ਅਧਿਐਨ (ਪ੍ਰੀ-ਐਕਲੈਂਪਸੀਆ ਘਟਾਉਣ ਲਈ ਪੜਤਾਲ ਅਤੇ ਐਸਪੀਰੀਨ ਨਾਲ ਇਲਾਜ) ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਕੀ ਫੈਟਲ ਮੈਡੀਸਨ ਫਾਊਂਡੇਸ਼ਨ (FMF) ਦੇ ਇੱਕ ਨਵੇਂ ਪ੍ਰੀ-ਐਕਲੈਂਪਸੀਆ ਸਕ੍ਰੀਨਿੰਗ ਟੈਸਟ ਦੀ ਵਰਤੋਂ ਯੂਕੇ ਵਿੱਚ ਮੌਜੂਦਾ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ (NICE) ਦੀ ਸਕ੍ਰੀਨਿੰਗ ਰਣਨੀਤੀ ਦੇ ਮੁਕਾਬਲੇ ਸਮੇਂ ਤੋਂ ਪਹਿਲਾਂ ਜਨਮ ਨੂੰ ਘਟਾਉਂਦੀ ਹੈ।
ਅਸੀਂ ਦੋ ਵੱਖ-ਵੱਖ ਸਕ੍ਰੀਨਿੰਗ ਰਣਨੀਤੀਆਂ ਦੀ ਤੁਲਨਾ ਕਰ ਰਹੇ ਹਾਂ:
- NICE: ਯੂਕੇ ਵਿੱਚ ਵਰਤਮਾਨ ਵਿੱਚ ਵਰਤਿਆ ਜਾ ਰਿਹਾ ਪ੍ਰੀ-ਐਕਲੈਂਪਸੀਆ ਜੋਖ਼ਮ ਮੁਲਾਂਕਣ ਟੈਸਟ। ਇਹ ਪ੍ਰੀ-ਐਕਲੈਂਪਸੀਆ ਦੇ ਜੋਖ਼ਮ ਨੂੰ ਸਮਝਣ ਲਈ ਮੌਜੂਦਾ ਅਤੇ ਪਿਛਲੀਆਂ ਗਰਭ-ਅਵਸਥਾਵਾਂ, ਪਰਿਵਾਰਕ ਮੈਂਬਰਾਂ ਦੀਆਂ ਪਿਛਲੀਆਂ ਗਰਭ-ਅਵਸਥਾਵਾਂ ਅਤੇ ਸਿਹਤ ਸਥਿਤੀਆਂ ਬਾਰੇ ਜਾਣਕਾਰੀ ਦੀ ਵਰਤੋਂ ਕਰਦਾ ਹੈ।
- FMF: ਲੰਡਨ ਦੇ ਖੋਜਕਰਤਾਵਾਂ ਦੁਆਰਾ ਵਿਕਸਿਤ ਕੀਤਾ ਗਿਆ ਇੱਕ ਮੁਕਾਬਲਤਨ ਨਵਾਂ ਟੈਸਟ। ਇਹ ਇਸ ਚੀਜ਼ ਦੇ ਵਾਧੂ ਮਾਪਾਂ ਦੀ ਵਰਤੋਂ ਕਰਦਾ ਹੈ ਕਿ ਮੌਜੂਦਾ ਗਰਭ ਅਵਸਥਾ ਵਾਸਤੇ ਪ੍ਰੀ-ਐਕਲੈਂਪਸੀਆ ਜੋਖ਼ਮ ਦੇ ਮੁਲਾਂਕਣ ਨੂੰ ਵਿਅਕਤੀਗਤ ਬਣਾਉਣ ਲਈ ਔਲ (ਪਲੇਸੈਂਟਾ) ਕਿਵੇਂ ਕੰਮ ਕਰ ਰਹੀ ਹੈ।
ਇਹ ਅਧਿਐਨ ਇੰਗਲੈਂਡ ਦੇ 16 NHS ਟਰੱਸਟਾਂ ਵਿੱਚ ਹੋ ਰਿਹਾ ਹੈ। ਇਸ ਅਧਿਐਨ ਦੇ ਦੌਰਾਨ, ਉਹਨਾਂ ਟਰੱਸਟਾਂ ਵਿਚਲੇ ਸਾਰੇ ਹਸਪਤਾਲ NICE ਟੈਸਟ ਦੀ ਵਰਤੋਂ ਨੂੰ ਆਪਣੀ ਆਮ ਦੇਖਭਾਲ ਵਜੋਂ ਨਵੇਂ FMF ਸਕ੍ਰੀਨਿੰਗ ਟੈਸਟ ਵਿੱਚ ਬਦਲ ਦੇਣਗੇ। ਤੁਹਾਡੇ ਹਸਪਤਾਲ ਦੁਆਰਾ ਆਪਣੇ ਸਕ੍ਰੀਨਿੰਗ ਟੈਸਟ ਨੂੰ ਬਦਲਣ ਦਾ ਸਮਾਂ ਬੇਤਰਤੀਬ ਢੰਗ ਨਾਲ, ਅਧਿਐਨ ਦੀ ਸ਼ੁਰੂਆਤ ਵਿੱਚ ਇੱਕ ਕੰਪਿਊਟਰ ਪ੍ਰੋਗਰਾਮ ਦੀ ਵਰਤੋਂ ਕਰਕੇ ਨਿਰਧਾਰਤ ਕੀਤਾ ਗਿਆ ਸੀ। ਤੁਹਾਡਾ ਹਸਪਤਾਲ ਅਜੇ ਵੀ NICE ਟੈਸਟ ਦੀ ਵਰਤੋਂ ਕਰ ਰਿਹਾ ਹੈ। ਇਸਦਾ ਤੁਹਾਡੇ ਲਈ ਕੀ ਅਰਥ ਹੈ, ਇਹ ਅਗਲੇ ਭਾਗ ਵਿੱਚ ਦੱਸਿਆ ਗਿਆ ਹੈ।
ਅਧਿਐਨ ਸੰਬੰਧੀ ਸਵਾਲਾਂ ਦੇ ਜਵਾਬ ਦੇਣ ਲਈ ਤੁਹਾਡੀ ਸਿਹਤ, ਤੁਹਾਡੇ ਬੱਚੇ/ਬੱਚਿਆਂ ਦੇ ਜਨਮ ਅਤੇ ਸਿਹਤ ਬਾਰੇ ਡੇਟਾ ਇਕੱਠਾ ਕੀਤਾ ਜਾਵੇਗਾ।
ਇਸ ਅਧਿਐਨ ਦਾ ਆਯੋਜਨ ਅਤੇ ਫੰਡਿੰਗ ਕੌਣ ਕਰ ਰਿਹਾ ਹੈ?
STARshiP ਅਧਿਐਨ ਨੂੰ ਮਾਨਚੈਸਟਰ ਯੂਨੀਵਰਸਿਟੀ ਦੁਆਰਾ ਮਾਨਚੈਸਟਰ ਯੂਨੀਵਰਸਿਟੀ NHS ਫਾਊਂਡੇਸ਼ਨ ਟਰੱਸਟ (MFT) ਅਤੇ ਨੌਟਿੰਘਮ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਪਾਂਸਰ ਕੀਤਾ ਜਾ ਰਿਹਾ ਹੈ।
ਇਸ ਅਧਿਐਨ ਦਾ ਪ੍ਰਬੰਧਨ ਨੌਟਿੰਘਮ ਯੂਨੀਵਰਸਿਟੀ ਦੇ ਇੱਕ ਹਿੱਸੇ ਵਜੋਂ, ਨੌਟਿੰਘਮ ਕਲੀਨਿਕਲ ਟ੍ਰਾਇਲਜ਼ ਯੂਨਿਟ (NCTU) ਦੁਆਰਾ ਕੀਤਾ ਜਾਵੇਗਾ।
ਇਸ ਅਧਿਐਨ ਵਾਸਤੇ NHS ਦੀ ਖੋਜ ਸ਼ਾਖਾ, ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਰਿਸਰਚ (NIHR) ਦੁਆਰਾ ਫੰਡ ਦਿੱਤੇ ਜਾਂਦੇ ਹਨ (ਪ੍ਰੋਜੈਕਟ ਸੰਦਰਭ: NIHR152762) ਅਤੇ ਯੂਕੇ ਦੀ ਐਕਸ਼ਨ ਔਨ ਪ੍ਰੀ-ਐਕਲੈਂਪਸੀਆ ਚੈਰਿਟੀ (Action on Pre-Eclampsia Charity - APEC) ਦੁਆਰਾ ਇਸਦਾ ਸਮਰਥਨ ਕੀਤਾ ਜਾਂਦਾ ਹੈ।
ਸਾਡੇ ਨਾਲ ਸੰਪਰਕ ਕਰੋ:
ਜੇ ਤੁਸੀਂ ਨੌਟਿੰਘਮ ਕਲੀਨਿਕਲ ਟ੍ਰਾਇਲਜ਼ ਯੂਨਿਟ ਕੋਆਰਡੀਨੇਟਿੰਗ ਸੈਂਟਰ ਵਿਖੇ STARshiP ਅਧਿਐਨ ਮੈਂਬਰਾਂ ਵਿੱਚੋਂ ਕਿਸੇ ਇੱਕ ਨਾਲ ਅਧਿਐਨ ਬਾਰੇ ਗੱਲ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਵੇਰਵਿਆਂ ਦੀ ਵਰਤੋਂ ਕਰੋ: starship@nottingham.ac.uk
Kousthubha Janaki Ramaiah, Trial Manager
Benjamin Harvey, Trial Coordinator
Kerry Barker-Williams, Coordinating Midwife
ਸਾਨੂੰ ਏਥੇ ਫਾਲੋ ਕਰੋ:
X: @STARshiPStudy
'ਮੈਨਚੈਸਟਰ ਯੂਨੀਵਰਸਿਟੀ ਨਾਲ ਸਾਂਝੇਦਾਰੀ ਵਿੱਚ, ਮੈਨਚੈਸਟਰ ਯੂਨੀਵਰਸਿਟੀ NHS ਫਾਊਂਡੇਸ਼ਨ ਟਰੱਸਟ (MFT) ਅਤੇ ਨੌਟਿੰਘਮ ਯੂਨੀਵਰਸਿਟੀ ਦੇ ਸਹਿਯੋਗ ਨਾਲ'। (ਹਰੇਕ ਲਈ ਲੋਗੋ ਜੋੜੇ ਜਾਣ)।
ਇਸ ਅਧਿਐਨ ਨੂੰ NHS ਦੇ ਇੱਕ ਭਾਗ ਦੁਆਰਾ ਫੰਡ ਪ੍ਰਦਾਨ ਕੀਤੇ ਜਾਂਦੇ ਹਨ ਜਿਸਨੂੰ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਰਿਸਰਚ (NIHR) ਕਿਹਾ ਜਾਂਦਾ ਹੈ (ਪ੍ਰੋਜੈਕਟ ਸੰਦਰਭ: NIHR152762) ਅਤੇ ਯੂਕੇ ਦੀ ਐਕਸ਼ਨ ਔਨ ਪ੍ਰੀ-ਐਕਲੈਂਪਸੀਆ ਚੈਰਿਟੀ (Action on Pre-Eclampsia Charity - APEC) ਦੁਆਰਾ ਇਸਦਾ ਸਮਰਥਨ ਕੀਤਾ ਜਾਂਦਾ ਹੈ।